Shayri.com

Shayri.com (http://www.shayri.com/forums/index.php)
-   Punjabi Poetry (http://www.shayri.com/forums/forumdisplay.php?f=46)
-   -   Mitha pani pujab da kithe chala gaya (http://www.shayri.com/forums/showthread.php?t=80481)

Hardev Ashk 29th September 2019 11:14 AM

Mitha pani pujab da kithe chala gaya
 
ਦੋਸਤੋ ਇਕ ਅਰਸੇ ਬਾਦ ਹਾਜ਼ਰ ਹਾਂ, ਪੰਜਾਬ ਵਿਚ ਸਾਫ ਪਾਣੀ ਦੀ ਕਮੀ, ਨੌਜਵਾਨ ਪੀੜ੍ਹੀ ਵਿਚ ਨਸ਼ੇ ਦਾ ਪ੍ਰਕੋਪ, ਸਿਆਸਤਦਾਨਾਂ ਦੇ ਲਾਲਚ ,ਕੱਟਰ ਲਿੰਚ ਮੌਬ ਦੀ ਬਰਬਰਤਾ ਦਾ ਨੰਗਾ ਪਰਦਰਸ਼ਨ ਇਸ ਗ਼ਜ਼ਲ ਵਿਚ ਪਰੋਏ ਹਨ। ਆਸ ਕਰਦਾ ਹਾਂ ਆਪ ਪਸੰਦ ਕਰੋਗੇ

ਹਰਦੇਵ 'ਅਸ਼ਕ'




ਮਿੱਠਾ ਪਾਣੀ ਪੰਜਾਬ ਦਾ ਕਿੱਥੇ ਚਲਾ ਗਿਆ?



ਮਿੱਠਾ ਪਾਣੀ ਪੰਜਾਬ ਦਾ ਕਿੱਥੇ ਚਲਾ ਗਿਆ?
ਉੱਡਕੇ ਝੁੰਡ ਮੁਰਗਾਬ ਦਾ ਕਿੱਥੇ ਚਲਾ ਗਿਆ?


ਭੁੱਖੀ ਅੱਖ ਨਸ਼ੇੜੀ ਨਿਤ ਭਾਲੇ ਨਵਾਂ ਸ਼ਿਕਾਰ,
ਰਾਂਝਾ ਹੀਰ ਸ਼ਬਾਬ ਦਾ, ਕਿੱਥੇ ਚਲਾ ਗਿਆ?

ਬੋਲੀ ਲਗਾ ਵਿਕਦੇ, ਨੇਤਾ ਨੇ ਸ਼ਾਨ ਨਾਲ,
ਵਾਦਾ ਇਨਕਲਾਬ ਦਾ, ਕਿੱਥੇ ਚਲਾ ਗਿਆ?

‘ਮਾਨਸ ਜਾਤ ਹੈ ਏਕ’,ਪੜ੍ਹਿਆ ਅਸਾਂ ਜਿੱਥੇ,
ਪੰਨਾ ਉਹ ਕਿਤਾਬ ਦਾ, ਕਿੱਥੇ ਚਲਾ ਗਿਆ?

ਕੰਬੇ ਅਮਨ ਥਰ,ਥਰ, ਜੰਗ ਦੀ ਫੁਂਕਾਰ ਸੁਣ ,
ਢੋਲੀ ਮੰਚ ਸਵਾਬ ਦਾ, ਕਿੱਥੇ ਚਲਾ ਗਿਆ?

ਤਰਲਾ ਕਰਦੇ ਮਰ ਗਏ ,ਲਿੰਚ ਮੌਬ ਦੇ ਕੋਲ,
ਦਾਵਾ ਧਰਮ ਅਦਾਬ ਦਾ, ਕਿੱਥੇ ਚਲਾ ਗਿਆ?

ਮਿਹਰ ਸਾਈ ਦੀ 'ਅਸ਼ਕ',ਰਹਿਮ ਸਾਈ ਦਾ ਵੇਖ,

ਦਰਦ ਬੇ-ਹਿਸਾਬ ਦਾ, ਕਿੱਥੇ ਚਲਾ ਗਿਆ?


All times are GMT +5.5. The time now is 10:10 AM.

Powered by vBulletin® Version 3.8.5
Copyright ©2000 - 2024, Jelsoft Enterprises Ltd.